ਤੁਹਾਡਾ ਸਵਾਗਤ ਹੈ - ਬੁਰਜ ਸਿੱਧਵਾਂ (ਮਲੌਟ)

ਤੁਹਾਡੇ ਵਿਚਾਰ

ਰੋਸ਼ਨ ਪ੍ਰਿੰਸ 

 (ਗਾਇਕ ਤੇ ਅਦਾਕਾਰ)

‘ਦੇਸੀ ਵਰਲਡ ਰੇਡੀਓ‘ ਰਹੀ ਥੋੜੇ ਜਿਹੇ ਸਮੇਂ ਤੋਂ ਹਰਮਨਜੋਤ ਸਿੱਧੂ ਨਾਲ ਮੇਰੀ ਦੋਸਤੀ ਹੋਈ । ਮੈਨੂੰ ਪਤਾ ਲੱਗਾ ਕੀ ਓੁਹ ਆਪਣੇ ਪਿੰਡ ਬੁਰਜ ਸਿੱਧਵਾਂ ਦੀ ਵੈਬੱਸਾਈਟ ਤਿਆਰ ਕਰ ਰਹਾ ਹੈ । ਸੁਣ ਕੇ ਬਹੁਤ ਖੁਸ਼ੀ ਹੋਈ । ਐਨੀ ਛੋਟੀ ਜਿਹੀ ਓੁਮਰੇ ਵੱਡੀਆਂ ਪੁਲਾਘਾਂ ਪੁੱਟਣ ਵਾਲੇ ਨੋਜਵਾਨ ਕਰੋੜਾਂ ਵਿਚੋਂ ਇਕ ਅੱਧਾ ਹੀ ਮਿਲਦਾ ਹੈ । ਪਹਿਲਾਂ ਵੀ ਓੁਹ ‘ ਦੇਸੀ ਵਰਲਡ ਰੇਡੀਓ ‘ ਤੋਂ ਪ੍ਰੋਗਰਾਮ ਹੋਸਟ ਕਰਕੇ ਮਾਂ ਬੋਲੀ ਦੀ ਭਰਪੂਰ ਸੇਵਾ ਕਰ ਰਹਾ ਹੈ । ਓੁਹਨਾ ਦੇ ਨਾਲ ਸ: ਸਰਬਜੋਤ ਸਿੱਧੂ ਵੀ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ । ਇਹਨਾਂ ਦੀ ਮਿਹਨਤ ਸਦਕਾ ਮੈਨੂੰ ਲੱਗ ਰਿਹਾ ਹੈ ਕੀ ਬੁਰਜ ਸਿੱਧਵਾਂ ਡਾਟ ਕਾਮ ਪੰਜਾਬ ਦੀ ਨੰਬਰ ਵਨ ਵੈਬੱਸਾਈਟ ਹੋਵੇਗੀ ।

ਗੁਰਚੇਤ ਚਿੱਤਰਕਾਰ 

(ਕਾਮੇਡੀ ਕਲਾਕਾਰ)

ਮੈਨੂੰ ਪਤਾ ਲੱਗਾ ਕੀ ਲੇਖਕ ਪੱਤਰਕਾਰ ਸਰਬਜੋਤ ਸਿੱਧੂ ਤੇ ਦੇਸੀ ਵਰਲਡ ਰੇਡੀਓ ਤੇ ਧੁੰਮਾ ਪਾਉਣ ਵਾਲੇ ਸਿੱਧੂ ਆਪਣੇ ਹੀ ਪਿੰਡ ਦੀ ਵੈਬੱਸਾਈਟ ਬੁਰਜ ਸਿੱਧਵਾਂ ਡਾਟ ਕਾਮ ਤਿਆਰ ਕਾਰ ਰਹੇ ਹਨ । ਸੁਣ ਕੇ ਬਹੁਤ ਜਿਆਦਾ ਖ਼ੁਸ਼ੀ ਹੋਈ । ਇੰਟਰਨੈੱਟ ਤੇ ਰੇਡੀਓ ਤੇ ਹਰਮਨ ਦੇ ਪ੍ਰੋਗਰਾਮ ਸੁਣ ਕੇ ਮੈਂ ਕਈ ਵਾਰੀ ਸੋਚਦਾ ਹਨ ਕੀ ਐਨੀ ਛੋਟੀ ਉਮਰੇ ਮਕਬੂਲ ਹੋਣਾ ਕੋਈ ਅਸਾਨ ਕੰਮ ਨਹੀਂ । ਵੈਬੱਸਾਈਟ ਬਣਾਉਣਾ ਤੇ ਪੂਰੀ ਜਾਣਕਾਰੀ ਦੇਣੀ ਪੀ.ਐੱਚ.ਡੀ. ਦੀ ਡਿਗਰੀ ਤੋਂ ਘੱਟ ਨਹੀਂ । ਮੈਂ ਪੰਜਾਬ ਸਰਕਾਰ ਤੋਂ ਮੰਗ ਵੀ ਕਰਦਾ ਹਾਂ ਕੀ ਇਹੋ ਜਿਹੇ ਨੋਜਵਾਨਾਂ ਦਾ ਸਨਮਾਨ ਹੋਵੇ ਤਾਂ ਕੀ ਓੁਹ ਆਪਣੇ ਕੰਮ ਨੂੰ ਹੋਰ ਸੁਚੱਜੇ ਢੰਗ ਨਾਲ ਕਾਰ ਸਕਣ । ਇਹ ਸਲਾਘਾਯੋਗ ਕੰਮ ਲੈ ਮੈਂ ਬੁਰਜ ਸਿੱਧਵਾਂ ਡਾਟ ਕਾਮ ਟੀਮ ਇਕ ਵਾਰ ਫਿਰ ਵਧਾਈ ਦਿੰਦਾ ਹਾਂ ।

ਮਿਲਨ ਹੰਸ

 (CEO Class ON App)

ਵੈਬੱਸਾਈਟ ਬੁਰਜ ਸਿੱਧਵਾਂ ਡਾਟ ਕਾਮ ਦੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ । ਪੰਜਾਬ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਪਿੰਡ ਹਨ, ਪਰ ਓੁਹਨਾ ਪਿੰਡਾਂ ਦੀ ਜੇਕਰ ਪੂਰੀ ਜਾਣਕਾਰੀ ਲੈਣੀ ਹੋਵੇ ਤਾਂ ਸਾਇਦ ਹੀ ਕੋਈ ਵੈਬੱਸਾਈਟ ਹੋਵੇਗੀ । ਵੈਸੇ ਵੀ ਪੰਜਾਬ ਦੇ ਬਹੁਤ ਹੀ ਘੱਟ ਪਿੰਡ ਹਨ ਜਿਹਨਾ ਦੀ ਵੈਬੱਸਾਈਟ ਬਣੀ ਹੋਈ ਹੈ । ਪਰ ਜਦੋ ਮੈਨੂੰ ਬੁਰਜ ਸਿੱਧਵਾਂ ਵੈਬੱਸਾਈਟ ਬਾਰੇ ਪਤਾ ਲੱਗਇਆ ਤਾਂ ਮੈਨੂੰ ਦੇਖ ਕੇ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋਈ ਕੀ ਸਾਡੇ ਛੋਟੇ ਵੀਰ ਹਰਮਨਜੋਤ ਸਿੱਧੂ ਜੀ ਆਪਣੇ ਪਿੰਡ ਦੀ ਵੈਬੱਸਾਈਟ ਮਾਂ ਬੋਲੀ ਪੰਜਾਬੀ ‘ਚ ਬਣਾਈ ਹੈ । ਮੈਂ ਹਰਮਨਜੋਤ ਸਿੱਧੂ ਜੀ ਅਤੇ ਸਰਬਜੋਤ ਸਿੱਧੂ ਜੀ ਨੂੰ ਮਲੋਟ ਲਾਇਵ ਦੀ ਪੂਰੀ ਟੀਮ ਵਲੋਂ ਵੈਬੱਸਾਈਟ ਸ਼ੁਰੂ ਕਰਨ ਲਈ ਹਾਰਦਿਕ ਵਧਾਈ ਦਿੰਨਾ ਅਤੇ ਵਾਹੇਗੁਰੂ ਦੇ ਚਰਨਾ ‘ਚ ਅਰਦਾਸ ਕਰਦਾ ਹਾਂ ਕੀ ਇਹ ਵੈਬੱਸਾਈਟ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ।

ਪ੍ਰਭਜੋਤ ਸਿੱਧੂ  ਲਖਨਓੂ (UP)

ਮੈਨੂੰ ਬਹੁਤ ਹੀ ਖ਼ੁਸ਼ੀ ਤੇ ਮਾਨ ਮਹਿਸੂਸ ਹੋ ਰਿਹਾ ਕੀ ਮੇਰੇ ਛੋਟੇ ਵੀਰ ਸਰਬਜੋਤ ਸਿੱਧੂ ਤੇ ਅਜ਼ੀਜ਼ ਹਰਮਨਜੋਤ ਸਿੱਧੂ ਆਪਣੇ ਪਿੰਡ ਦੀ ਵੈਬੱਸਾਈਟ ਬੁਰਜ ਸਿੱਧਵਾਂ ਡਾਟ ਕਾਮ ਲਾਂਚ ਕਰ ਰਹੇ ਹਨ । ਓੁਹਨਾਂ ਵਲੋਂ ਵਧੀਆ ਤੇ ਸਲਾਹੁਣਯੋਗ ਉਪਰਾਲਾ ਹੈ । ਇਹ ਵੈਬੱਸਾਈਟ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ । ਪਿੰਡ ਬੁਰਜ ਸਿੱਧਵਾਂ ਦਾ ਨਾਮ ਪੂਰੀ ਦੁਨਿਆ ‘ਚ ਛਾ ਜਾਏ ।

ਬੂਟਾ ਸਿੰਘ ਕਾਮਰੇਡ

ਗੱਲ 1990 ਦੀ ਹੈ ਮੈਂ ਪਿੰਡ ਵਿਚੋਂ ਇਕ ਮੁੰਡੇ ਨੂੰ ਪੁਛਿਆ ਜਿਸ ਦੀ ਓੁਮਰ ਓੁਸ ਸਮੇਂ 20 ਕੁ ਸਾਲ ਦੀ ” ਕਾਕਾ ਤੇਰਾ ਨਾਮ ਕੀ ਹੈ ? ” ਓੁਸਨੇ ਕਿਹਾ ” ਸਰਬਜੋਤ ਸਿੱਧੂ ” ਮੈਂ ਓੁਸਨੂੰ ਕਿਹਾ ” ਕਾਕਾ ਅਖਬਾਰਾਂ ‘ਚ ਇਲਤਾ (ਵਿਅੰਗ) ਤੂੰ ਲਿਖਦਾ ? ” ਓੁਸ ਨੇ ਕਿਹਾ ” ਹਾਂਜੀ “। ਮੇਰੇ ਕਹਿਣ ਤੋਂ ਭਾਵ ਹੈ ਕੀ ਓੁਹ ਛੋਟੀ ਉਮਰੇ ਹੀ ਵਿਅੰਗ, ਆਰਟੀਕਲ ਲਿਖਣ ਲੱਗ ਗਿਆ ਸੀ । ਮੈਂ ਓੁਦੋ ਤੋ ਹੀ ਓੁਸ ਦਾ ਫੈਨ ਸੀ ਤੇ ਹਰ ਹਫਤੇ ਓੁਸਦੇ ਵਿਅੰਗ ਪੜਦਾ ਸੀ । ਹੁਣ ਓੁਹ ਪਿੰਡ ਬੁਰਜ ਸਿੱਧਵਾਂ ਦੀ ਵੈਬੱਸਾਈਟ ਤਿਆਰ ਕਰ ਰਹਾ ਹੈ । ਪਿੰਡ ਵਾਸੀ ਬਹੁਤ ਹੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ । ਮੇਰੇ ਪਿੰਡ ਦਾ ਨਾਮ ਰੋਸ਼ਨ ਕਰਨ ਵਾਲਿਆਂ ਦੀ ਓੁਮਰ ਮਹਿੰਗਾਈ ਵਾਂਗ ਵਧੇ ।

ਜਤਿੰਦਰ ਸਿੱਧੂ

Dear Sarabjot Sidhu, Harmanjot Sidhu nd Jashanjot Sidhu…… My heartiest congratulations to u all What a great, excellent achievement. …. No words.. We r proud of u nd ur extraordinary step taken for uplifting of rural population of ur village nd d society Now d people of BURJ SIDHWAN can update their knowledge in their own MOTHER TONGUE in PUNJABI Keep on doing d good work…. Once again congratulations from d entire SIDHU Family.